ਸਤਿ ਸ਼੍ਰੀ ਅਕਾਲ, ਲਫ਼ਜ਼ਾਂ ਦਾ ਪੁਲ 'ਤੇ ਜੀ ਆਇਆਂ ਨੂੰ
ਇਹ ਰੇਡੀਓ ਪੰਜਾਬੀ ਸਾਹਿਤ, ਸਭਿੱਆਚਾਰ ਅਤੇ ਸੰਗੀਤ ਦਾ ਉਹ ਸੋਮਾ ਹੈ, ਜੋ ਆਪਣੇ ਵਿਰਸੇ ਨੂੰ ਸਾਂਭਣ ਦਾ ਯਤਨ ਕਰ ਰਿਹਾ ਹੈ। ਜੇ ਤੁਹਾਡੀ ਕੋਈ ਸਾਹਿਤੱਕ ਰਚਨਾ ਸੰਗੀਤਬੱਧ ਹੋਈ ਹੈ, ਜਾਂ ਤੁਹਾਡੇ ਕੋਲ ਦੁਰਲੱਭ ਲੋਕ ਵੰਨਗੀਆਂ ਆਵਾਜ਼ (ਆਡਿਉ)/ਸੰਗੀਤਬੱਧ ਰੂਪ ਵਿਚ ਰਿਕਾਰਡ ਹਨ ਤਾਂ ਸਾਨੂੰ ਭੇਜ ਸਕਦੇ ਹੋ। ਤੁਸੀ ਆਪਣੀਆਂ ਸਾਹਿਤੱਕ/ਸਭਿੱਆਚਾਰਕ ਰਚਨਾਵਾਂ ਵੀ ਆਪਣੀ ਆਵਾਜ਼ ਵਿਚ ਐਮਪੀ ਥ੍ਰੀ (MP3) ਰੂਪ ਵਿਚ ਰਿਕਾਰਡ ਕਰ ਕੇ ਭੇਜ ਸਕਦੇ ਹੋ। ਸਾਡਾ ਪਤਾ write@lafzandapul.com ਅਤੇ lafzandapul@gmail.com

ਕਵੀ ਪਾਗਲ ਨਹੀਂ, ਸੰਵੇਦਨਸ਼ੀਲ ਹੁੰਦੇ ਨੇ: ਇੰਦਰਜੀਤ ਨੰਦਨ

Written By ਲਫ਼ਜ਼ਾਂ ਦਾ ਸੇਵਾਦਾਰ on Wednesday, March 3, 2010 | 12:15 AM

ਇੰਦਰਜੀਤ ਨੰਦਨ, ਪੰਜਾਬੀ ਸਾਹਿਤ ਦਾ ਇਕ ਅਜਿਹਾ ਹਸਤਾਖ਼ਰ ਹੈ, ਜਿਸਨੇ ਨਵੇਂ ਰਾਹ ਅਤੇ ਨਵੀਆਂ ਪੈੜਾਂ ਸਿਰਜੀਆਂ ਹਨ। ਨੰਦਨ ਨਾਲ ਹਾਲ ਹੀ ਵਿਚ ਇਕ ਰੇਡੀਓ (ਆਕਾਸ਼ਵਾਣੀ ਜਲੰਧਰ ਐਫ.ਐਮ. ਰੇਨਬੋ ਰਾਹੀਂ) ਮੁਲਾਕਾਤ ਪ੍ਰਸਾਰਿਤ ਹੋਈ ਹੈ, ਜਿਸ ਦਾ ਸੰਚਾਲਨ ਨੌਜਵਾਨ ਕਵੀ ਅਤੇ ਰੇਡੀਓ ਸੰਚਾਲਕ ਜਸਵੀਰ ਹੁਸੈਨ ਨੇ ਕੀਤਾ ਹੈ । ਲਫ਼ਜ਼ਾਂ ਦਾ ਪੁਲ ਆਪਣੇ ਪਾਠਕਾਂ/ਸਰੋਤਿਆਂ ਲਈ ਇਹ ਮੁਲਾਕਾਤ ਪੇਸ਼ ਕਰ ਰਿਹਾ ਹੈ। ਨੰਦਨ ਦੇ ਵਿਚਾਰ ਅਤੇ ਜੀਵਨ-ਸ਼ੈਲੀ, ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੋ ਸਕਦੇ ਹਨ। ਸਾਡੇ ਵੱਲੋਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਨਿਰੰਤਰ ਲਿਖਣ ਕਾਰਜ ਲਈ ਢੇਰ ਸਾਰੀਆਂ ਸ਼ੁਭ ਇਛਾਵਾਂ ਹਨ। ਪਾਠਕਾਂ/ਸਰੋਤਿਆਂ ਦੇ ਵਿਚਾਰਾਂ ਦੀ ਉਡੀਕ ਰਹੇਗੀ।


ਭਾਗ-ਪਹਿਲਾ


ਭਾਗ ਦੂਸਰਾ


(ਐਫ.ਐਮ. ਰੇਨਬੋ, ਜਲੰਧਰ ਤੋਂ ਧੰਨਵਾਦ ਸਹਿਤ)

0 comments:

Post a Comment