ਸਤਿ ਸ਼੍ਰੀ ਅਕਾਲ, ਲਫ਼ਜ਼ਾਂ ਦਾ ਪੁਲ 'ਤੇ ਜੀ ਆਇਆਂ ਨੂੰ
ਇਹ ਰੇਡੀਓ ਪੰਜਾਬੀ ਸਾਹਿਤ, ਸਭਿੱਆਚਾਰ ਅਤੇ ਸੰਗੀਤ ਦਾ ਉਹ ਸੋਮਾ ਹੈ, ਜੋ ਆਪਣੇ ਵਿਰਸੇ ਨੂੰ ਸਾਂਭਣ ਦਾ ਯਤਨ ਕਰ ਰਿਹਾ ਹੈ। ਜੇ ਤੁਹਾਡੀ ਕੋਈ ਸਾਹਿਤੱਕ ਰਚਨਾ ਸੰਗੀਤਬੱਧ ਹੋਈ ਹੈ, ਜਾਂ ਤੁਹਾਡੇ ਕੋਲ ਦੁਰਲੱਭ ਲੋਕ ਵੰਨਗੀਆਂ ਆਵਾਜ਼ (ਆਡਿਉ)/ਸੰਗੀਤਬੱਧ ਰੂਪ ਵਿਚ ਰਿਕਾਰਡ ਹਨ ਤਾਂ ਸਾਨੂੰ ਭੇਜ ਸਕਦੇ ਹੋ। ਤੁਸੀ ਆਪਣੀਆਂ ਸਾਹਿਤੱਕ/ਸਭਿੱਆਚਾਰਕ ਰਚਨਾਵਾਂ ਵੀ ਆਪਣੀ ਆਵਾਜ਼ ਵਿਚ ਐਮਪੀ ਥ੍ਰੀ (MP3) ਰੂਪ ਵਿਚ ਰਿਕਾਰਡ ਕਰ ਕੇ ਭੇਜ ਸਕਦੇ ਹੋ। ਸਾਡਾ ਪਤਾ write@lafzandapul.com ਅਤੇ lafzandapul@gmail.com

ਸੰਤ ਰਾਮ ਉਦਾਸੀ ਦੀ ਆਵਾਜ਼: ਇਕ ਕਵਿਤਾ

Written By ਲਫ਼ਜ਼ਾਂ ਦਾ ਸੇਵਾਦਾਰ on Tuesday, April 20, 2010 | 1:50 PM

ਸੰਤ ਰਾਮ ਉਦਾਸੀ ਜੀ ਦਾ ਜਨਮ 20 ਅਪ੍ਰੈਲ 1939 ਵਿਚ ਹੋਇਆ | ਉਦਾਸੀ ਜੀ ਪੰਜਾਬੀ ਸਾਹਿਤ ਦੇ ਜੁਝਾਰੂ ਕ੍ਰਾਂਤੀਕਾਰੀ ਕਵੀ ਦੇ ਤੌਰ ਤੇ ਜਾਣੇ ਜਾਂਦੇ ਨੇ | ਆਪ ਜੀ ਦਾ ਕਾਵਿ ਸੰਗ੍ਰਹਿ "ਲਹੂ ਭਿੱਜੇ ਬੋਲ" ਪੰਜਾਬੀ ਸਾਹਿਤ ਵਿਚ ਇਕ ਕ੍ਰਾਂਤੀਕਾਰੀ ਹਸਤਾਖ਼ਰ ਹੈ |
ਉਦਾਸੀ ਜੀ ਦੀਆਂ ਰਚਨਾਵਾਂ ਡੂੰਗੀ ਸੋਚ ਤੇ ਚੇਤਨਾ ਜਗਾਉਂਣ ਵਾਲੀਆਂ ਨੇ | 06 ਨਵੰਬਰ 1986 ਵਿਚ ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਵਾਪਿਸ ਆਉਂਦੇ ਹੋਏ ਰਸਤੇ ਰੇਲਗੱਡੀ ਵਿਚ ਹੀ ਉਨ੍ਹਾਂ ਆਖ਼ਰੀ ਸਾਹ ਲਿਆ, ਪਰ ਆਪਣੀਆ ਲਿਖ਼ਤਾਂ ਰਾਹੀ ਅੱਜ ਵੀਂ ਜਿਉਂਦੇ  ਨੇ ਅਤੇ ਚੇਤਨਾ ਪੈਦਾ ਕਰ ਰਹੇ ਨੇ | ਹਾਜ਼ਿਰ ਹੈ ਉਨ੍ਹਾਂ ਦੀ ਹੀ ਆਵਾਜ਼ ਵਿਚ ਪੜ੍ਹੀ ਗਈ ਦੇਸ਼, ਦੇਸ਼ ਭਗਤੀ ਅਤੇ ਦੇਸ਼ ਦੇ ਲੋਕਾਂ ਦੀ ਅਹਿਮਿਅਤ ਬਿਆਨ ਕਰਦੀ ਇਕ ਕਵਿਤਾ



ਅਤੇ ਜਸਬੀਰ ਜੱਸੀ ਦੀ ਆਵਾਜ਼ ਵਿਚ ਸੰਤ ਰਾਮ ਉਦਾਸੀ ਦਾ ਗੀਤ-ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ...
1:50 PM | 1 comments

ਭਗਤ ਸਿੰਘ ਸਰਦਾਰ ਨੂੰ ਲੱਗਦਾ ਮੁੜ ਕੇ ਆਉਣਾ ਪਊ...

Written By ਲਫ਼ਜ਼ਾਂ ਦਾ ਸੇਵਾਦਾਰ on Tuesday, March 23, 2010 | 3:20 PM

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਨੌਜਵਾਨ ਗੀਤਕਾਰ, ਗਾਇਕ ਅਤੇ ਸੰਗੀਤਕਾਰ ਤਿਕੜੀ ਦੀ ਸ਼ਰਧਾਂਜਲੀ ਪੇਸ਼ ਕਰਦੇ ਹੋਏ ਲਫ਼ਜ਼ਾਂ ਦਾ ਪੁਲ ਮਾਣ ਮਹਿਸੂਸ ਕਰ ਰਿਹਾ ਹੈ। ਸੰਗੀਤਕਾਰ ਸਚਿਨ ਅਹੂਜਾ, ਗੀਤਕਾਰ ਸੱਤਾ ਕੋਟਲੀਵਾਲਾ ਅਤੇ ਗਾਇਕ ਜੈਲੀ ਨੇ ਇਸ ਗੀਤ ਨੂੰ ਬਿਨ੍ਹਾਂ ਕਿਸੇ ਵਪਾਰਕ ਫਾਇਦੇ ਵਾਸਤੇ ਤਿਆਰ ਕੀਤਾ ਹੈ। ਇਹ ਗੀਤ ਹਾਲੇ ਤਕ ਕਿਸੇ ਕੈਸੇਟ ਜਾਂ ਐਲਬਮ ਵਿਚ ਸ਼ਾਮਿਲ ਨਹੀਂ ਹੈ ਬਲਕਿ ਇੰਟਰਨੈੱਟ ਰਾਹੀਂ ਮੁਫ਼ਤ ਦਿੱਤਾ ਜਾ ਰਿਹਾ ਹੈ। ਵਪਾਰਕ ਮੁਫ਼ਾਦਾਂ ਵਿਚ ਘੜੁੱਚ ਹੋ ਚੁੱਕੇ ਪੰਜਾਬੀ ਸੰਗੀਤ ਜਗਤ ਵਿਚ ਰਹਿੰਦੇ ਹੋਏ ਵੀ ਇਨ੍ਹਾਂ ਸਿਰਕੱਢ ਕਲਾਕਾਰਾਂ ਵੱਲੋਂ ਕੀਤਾ ਗਿਆ ਇਹ ਕਾਰਜ ਸ਼ਾਲਾਘਾਯੌਗ ਹੈ। ਅਸੀ ਸ਼ਹੀਦਾਂ ਦੇ ਨਾਲ-ਨਾਲ ਇਨ੍ਹਾਂ ਸਾਥੀਆਂ ਦੀ ਸੁਹਿਰਦ ਸੋਚ ਅਤੇ ਕ੍ਰਾਂਤੀਕਾਰੀ ਪਹਿਲ ਨੂੰ ਸਲਾਮ ਕਰਦੇ ਹਾਂ।

3:20 PM | 0 comments

ਕਵੀ ਪਾਗਲ ਨਹੀਂ, ਸੰਵੇਦਨਸ਼ੀਲ ਹੁੰਦੇ ਨੇ: ਇੰਦਰਜੀਤ ਨੰਦਨ

Written By ਲਫ਼ਜ਼ਾਂ ਦਾ ਸੇਵਾਦਾਰ on Wednesday, March 3, 2010 | 12:15 AM

ਇੰਦਰਜੀਤ ਨੰਦਨ, ਪੰਜਾਬੀ ਸਾਹਿਤ ਦਾ ਇਕ ਅਜਿਹਾ ਹਸਤਾਖ਼ਰ ਹੈ, ਜਿਸਨੇ ਨਵੇਂ ਰਾਹ ਅਤੇ ਨਵੀਆਂ ਪੈੜਾਂ ਸਿਰਜੀਆਂ ਹਨ। ਨੰਦਨ ਨਾਲ ਹਾਲ ਹੀ ਵਿਚ ਇਕ ਰੇਡੀਓ (ਆਕਾਸ਼ਵਾਣੀ ਜਲੰਧਰ ਐਫ.ਐਮ. ਰੇਨਬੋ ਰਾਹੀਂ) ਮੁਲਾਕਾਤ ਪ੍ਰਸਾਰਿਤ ਹੋਈ ਹੈ, ਜਿਸ ਦਾ ਸੰਚਾਲਨ ਨੌਜਵਾਨ ਕਵੀ ਅਤੇ ਰੇਡੀਓ ਸੰਚਾਲਕ ਜਸਵੀਰ ਹੁਸੈਨ ਨੇ ਕੀਤਾ ਹੈ । ਲਫ਼ਜ਼ਾਂ ਦਾ ਪੁਲ ਆਪਣੇ ਪਾਠਕਾਂ/ਸਰੋਤਿਆਂ ਲਈ ਇਹ ਮੁਲਾਕਾਤ ਪੇਸ਼ ਕਰ ਰਿਹਾ ਹੈ। ਨੰਦਨ ਦੇ ਵਿਚਾਰ ਅਤੇ ਜੀਵਨ-ਸ਼ੈਲੀ, ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੋ ਸਕਦੇ ਹਨ। ਸਾਡੇ ਵੱਲੋਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਨਿਰੰਤਰ ਲਿਖਣ ਕਾਰਜ ਲਈ ਢੇਰ ਸਾਰੀਆਂ ਸ਼ੁਭ ਇਛਾਵਾਂ ਹਨ। ਪਾਠਕਾਂ/ਸਰੋਤਿਆਂ ਦੇ ਵਿਚਾਰਾਂ ਦੀ ਉਡੀਕ ਰਹੇਗੀ।


ਭਾਗ-ਪਹਿਲਾ


ਭਾਗ ਦੂਸਰਾ


(ਐਫ.ਐਮ. ਰੇਨਬੋ, ਜਲੰਧਰ ਤੋਂ ਧੰਨਵਾਦ ਸਹਿਤ)
12:15 AM | 0 comments

ਹੀਰ ਵਾਰਿਸ ਸ਼ਾਹ-13

Written By ਲਫ਼ਜ਼ਾਂ ਦਾ ਸੇਵਾਦਾਰ on Tuesday, January 5, 2010 | 5:21 PM

ਹੀਰ ਵਾਰਿਸ ਸ਼ਾਹ ਦੀ 13ਵੀਂ ਕਿਸਤ।



(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
5:21 PM | 1 comments

ਹੀਰ ਵਾਰਿਸ ਸ਼ਾਹ-12

Written By ਲਫ਼ਜ਼ਾਂ ਦਾ ਸੇਵਾਦਾਰ on Monday, December 28, 2009 | 4:29 PM

ਹੀਰ ਵਾਰਿਸ ਸ਼ਾਹ ਦੀ 12ਵੀਂ ਕਿਸਤ।



(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
4:29 PM | 0 comments

ਹੀਰ ਵਾਰਿਸ ਸ਼ਾਹ-11

Written By ਲਫ਼ਜ਼ਾਂ ਦਾ ਸੇਵਾਦਾਰ on Sunday, December 13, 2009 | 2:12 PM

ਹੀਰ ਵਾਰਿਸ ਸ਼ਾਹ ਦੀ ਗਿਆਰਵੀਂ ਕਿਸਤ।


(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
2:12 PM | 1 comments

ਹੀਰ ਵਾਰਿਸ ਸ਼ਾਹ-10

Written By ਲਫ਼ਜ਼ਾਂ ਦਾ ਸੇਵਾਦਾਰ on Wednesday, December 2, 2009 | 11:41 PM

ਹੀਰ ਵਾਰਿਸ ਸ਼ਾਹ ਦੀ ਦਸਵੀਂ ਕਿਸਤ।


(ਆਕਾਸ਼ਵਾਣੀ ਜਲੰਧਰ ਤੋਂ ਧੰਨਵਾਦ ਸਹਿਤ)
11:41 PM | 0 comments

ਸੱਭ ਤੋਂ ਵੱਧ ਪਸੰਦ ਕੀਤੇ ਗਏ

ਸੱਥ

ਰੇਡੀਓ

ਮਦਦ

ਲਾਇਬ੍ਰੇਰੀ

ਕਾਵਿ-ਸੰਵਾਦ

ਰੇਡੀਓ ਦੇ ਰਸੀਏ